ਪੰਜਾਬੀ ਅਧਿਆਪਕ ਸੰਗਠਨ ਦੀ ਸੂਬਾ ਪੱਧਰੀ ਬੈਠਕ ਵਿੱਚ ਮਾਤ ਭਾਸ਼ਾ ਪੰਜਾਬੀ ਤੀਜੀ ਜਮਾਤ ਤੋਂ ਲਾਗੂ ਕਰਨ ਦੀ ਜੋਰਦਾਰ ਮੰਗ, ਸੰਗਠਨ ਨੇ ਆਪਣੀ ਵੈੱਬਸਾਈਟ ਕੀਤੀ ਲੋਕ ਅਰਪਣ


ਰਤੀਆ/ਕੈਥਲ 9 ਮਾਰਚ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ) ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ, ਹਰਿਆਣਾ ( ਰਜਿ) ਦੀ ਸੂਬਾ ਪੱਧਰੀ ਬੈਠਕ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਥਲ ਵਿੱਚ ਹੋਈ।ਇਸ ਮੌਕੇ ਸੰਗਠਨ ਦੇ ਸਰਪ੍ਰਸਤ ਪੂਰਨ ਸਿੰਘ ਵੜੈਚ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਜਿਲਾ ਕੈਥਲ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਸੁਆਗਤ ਕਰਦਿਆਂ ਸੁਸਾਇਟੀ ਦੀਆਂ ਸਰਗਰਮੀਆਂ ਵਾਰੇ ਚਰਚਾ ਕੀਤੀ।  ਸੰਗਠਨ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਨੇ ਬੈਠਕ ਦਾ ਏਜੰਡਾ ਪੇਸ਼ ਕੀਤਾ।ਬੈਠਕ ਵਿੱਚ ਸ਼ਾਮਿਲ ਸੂਬਾ ਕਮੇਟੀ ਅਹੁਦੇਦਾਰਾਂ ਅਤੇ ਜਿਲ੍ਹਾ ਪ੍ਰਧਾਨਾਂ ਵਿੱਚ ਸ਼ਾਮਿਲ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਗੁਰਦੀਪ ਸਿੰਘ , ਕਨਵੀਨਰ ਡਾ ਨਾਇਬ ਸਿੰਘ ਮੰਡੇਰ,ਖਜਾਨਚੀ ਬਲਬੀਰ ਸਿੰਘ ਸਿਰਸਾ ,ਅਸ਼ੋਕ ਲਾਂਬਾ ਅੰਬਾਲਾ, ਸਲਾਹਕਾਰ ਡਾ ਬਲਵਿੰਦਰ ਸਿੰਘ , ਤਵਿੰਦਰ ਸਿੰਘ ਧਨੋਆ,ਮੀਤ ਪ੍ਰਧਾਨ ਨਛੱਤਰ ਕੌਰ,ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਫਤਿਹਾਬਾਦ,ਇੰਦਰਵੀਰ ਸਿੰਘ ਯਮੁਨਾਨਗਰ,ਗੁਰਤੇਜ ਸਿੰਘ ਸਿਰਸਾ ,ਡਾ ਗੁਰਦੀਪ ਸਿੰਘ ਕਰਨਾਲ,ਡਾ ਈਸ਼ਵਰ ਪਾਨੀਪਤ,ਬਲਵਿੰਦਰ ਸਿੰਘ ਕੈਥਲ ,ਗੁਰਮੀਤ ਸਿੰਘ ਵਿਰਕ ਜੀਂਦ ਆਦਿ ਨੇ  ਹਾਂ ਪੱਖੀ ਹੁੰਗਾਰਾ ਭਰਦਿਆਂ ਸਰਬਸੰਮਤੀ  ਨਾਲ  ਹਰਿਆਣਾ ਦੇ ਸਕੂਲਾਂ ਵਿੱਚ ਨੌਵੀਂ ਜਮਾਤ ਤੋਂ ਤ੍ਰੈ-ਭਾਸ਼ਾਈ ਫਾਰਮੁਲਾ ਲਾਗੂ ਕਰਨ ਤੇ ਚਰਚਾ,ਸੰਗਠਨ ਲਈ ਸੰਵਿਧਾਨ ਬਨਾਉਣ ਲਈ ਕਮੇਟੀ ਦਾ ਗਠਨ ,ਸਿਲੇਬਸ,ਪ੍ਰੀਖਿਆਵਾਂ ਲਈ ਪੇਪਰ ਬਨਾਉਣ ,ਬੋਰਡ ਵੱਲੋਂ ਬਨਾਏ ਪੇਪਰਾਂ ਵਿੱਚ ਖਾਮੀਆਂ ਦੂਰ ਕਰਵਾਉਣ , ਸੰਗਠਨ ਵੱਲੋਂ ਆਪਣੀ ਵੈੱਬਸਾਈਟ ਲੌਂਚ ਕਰਨ ਦੇ ਮੁੱਦਿਆਂ ਤੇ ਖੁੱਲੀ ਚਰਚਾ ਕੀਤੀ। ਇਸ ਮੌਕੇ  ਤਕਨੀਕੀ ਕਮੇਟੀ ਦੇ ਤਜਰਬੇਕਾਰ ਸਾਥੀ ਜਗਦੀਪ ਸਿੰਘ ਮੁਲਤਾਨੀ ਵੱਲੋਂ ਤਿਆਰ ਕੀਤੀ ਗਈ ਸੁਸਾਇਟੀ ਦੀ ਵੈਬਸਾਈਟ  ਸੂਬਾ ਪ੍ਰਧਾਨ ਇੰਦਰਜੀਤ ਭੱਟੀ ਅਤੇ ਸਰਪ੍ਰਸਤ ਪੂਰਨ ਸਿੰਘ ਵੜੈਚ ਨੇ ਵੈੱਬਸਾਈਟ ਲੋਕ ਅਰਪਣ ਕੀਤੀ । 

ਬੈਠਕ ਵਿੱਚ ਸਰਬਸੰਮਤੀ ਨਾਲ 15 ਮੈਂਬਰੀ ਸਵਿੰਧਾਨ ਕਮੇਟੀ ਦਾ ਗਠਨ ਕੀਤਾ । ਸਵਿੰਧਾਨ ਕਮੇਟੀ ਵਿੱਚ ਸਰਪ੍ਰਸਤ ਪੂਰਨ ਸਿੰਘ ਵੜੈਚ,ਪ੍ਰਧਾਨ ਇੰਦਰਜੀਤ ਭੱਟੀ,ਡਾ ਨਾਇਬ ਸਿੰਘ ਮੰਡੇਰ,ਡਾ ਗੁਰਦੀਪ ਸਿੰਘ ,ਡਾ ਬਲਵਿੰਦਰ ਸਿੰਘ , ਅਸ਼ੋਕ ਲਾਂਬਾ,ਨਛੱਤਰ ਕੌਰ,ਤਵਿੰਦਰ ਸਿੰਘ ਧਨੋਆ,ਸੁਨੀਲ ਕੁਮਾਰ,ਨਿਸ਼ਾਨ ਸਿੰਘ ,ਰਣਜੀਤ ਢਿੱਲੋਂ ,ਬਲਬੀਰ ਸਿਰਸਾ,ਹਰਜੀਤ ਸਿੰਘ , ਕਰਨੈਲ ਚੰਦ ਆਦਿ ਨੂੰ ਸ਼ਾਮਿਲ ਕੀਤਾ ਗਿਆ । ਬੈਠਕ ਵਿੱਚ ਸੰਬੋਧਿਤ ਕਰਦਿਆਂ ਸੂਬਾ ਪ੍ਰਧਾਨ ਭੱਟੀ ਨੇ ਕਿਹਾ ਕਿ ਅੱਜ ਸੰਗਠਨ ਦੀ ਵੈੱਬ ਸਾਈਟ ਲਾਂਚ ਕਰਕੇ ਪੰਜਾਬੀ ਭਾਸ਼ਾ ਦਾ ਦਾਇਰਾ ਵਿਸ਼ਾਲ ਤੇ ਵਿਸ਼ਵ ਪੱਧਰੀ ਬਣਕੇ ਸਾਥੀਆਂ ਨੇ ਇੱਕ ਅਹਿਮ ਤੇ ਨਿਵੇਕਲਾ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਸੰਗਠਨ ਵਲੋਂ ਆਰੰਭੇ ਸੰਘਰਸ਼ ਦੇ ਸਿੱਟੇ ਵਜੋਂ ਬਹੁਤ ਮਸਲੇ ਹੱਲ ਹੋਏ ਹਨ। ਸਰਪ੍ਰਸਤ ਪੂਰਨ ਸਿੰਘ ਵੜੈਚ ਅਤੇ ਹੋਰ ਬੁਲਾਰਿਆਂ ਨੇ ਹਰਿਆਣਾ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਹਰਿਆਣਾ ਵਿੱਚ ਲਗਭਗ 2000 ਸਕੂਲਾਂ ਵਿੱਚ ਮਾਤ ਭਾਸ਼ਾ ਪੰਜਾਬੀ ਵਿੱਚ ਮੁਢਲੀ ਸਿੱਖਿਆ ਤੀਜੀ ਜਮਾਤ ਤੋਂ ਲਾਗੂ ਕਰਕੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਬੁਲਾਰਿਆਂ ਨੇ ਕਿਹਾ ਕਿ ਜਮਾਤ ਨੌਵੀਂ ਅਤੇ ਦਸਵੀਂ ਦਾ ਪੇਪਰ ਬੱਚਿਆਂ ਦੇ ਪੱਧਰ ਤੋਂ ਉੱਚਾ ਪਾਉਣਾ ਬੱਚਿਆਂ ਨਾਲ ਅਨਿਆਂ ਹੈ । ਸੂਬਾ ਕਮੇਟੀ ਨੇ ਇਸ ਮਸਲੇ ਦੇ ਹੱਲ ਲਈ ਬੋਰਡ ਚੇਅਰਮੈਨ ਨੂੰ ਪੱਤਰ ਭੇਜਣ ਦਾ ਫੈਸਲਾ ਲਿਆ।

ਬੈਠਕ ਵਿੱਚ ਵਿੱਤ ਸਕੱਤਰ ਨੇ ਆਪਣੀ ਰਿਪੋਰਟ ਪੇਸ਼ ਕੀਤੀ ਅਤੇ ਸੰਘਰਸ਼ ਫੰਡ ਲਈ ਜਿਲ੍ਹਾ ਕਮੇਟੀਆਂ ਨੂੰ ਰਸੀਦ ਬੁਕਸ ਜਾਰੀ ਕੀਤੀ। ਬੈਠਕ ਵਿੱਚ ਜਗਦੀਪ ਸਿੰਘ ਮੁਲਤਾਨੀ ਅਤੇ ਡਾ  ਕੁਲਵਿੰਦਰ ਪਦਮ ਨੇ ਵੈੱਬਸਾਈਟ ਦੇ ਤਕਨੀਕੀ  ਪੱਖਾਂ ਤੇ ਵੀ ਚਾਨਣਾ ਪਾਇਆ । ਇਸ ਮੌਕੇ ਬੂਟਾ ਸਿੰਘ ਫਤਿਹਾਬਾਦ, ਦਲਜੀਤ ਸਿੰਘ ਸਿਰਸਾ,ਕੁਲਦੀਪ ਸਿਰਸਾ,ਭੂਪਿੰਦਰ ਸਿੰਘ  ਕੈਥਲ,ਹੀਰਾ ਸਿੰਘ ਕੈਥਲ,ਰਾਜ ਵਿਰਕ,

ਲਖਬੀਰ ਸਿੰਘ ਯਮੁਨਾ ਨਗਰ, ਇੰਦਰਜੀਤ ਸਿੰਘ ਕੁਰਕਸ਼ੇਤਰ ,ਗੁਰਬਾਜ ਸਿੰਘ ਕੈਥਲ ,ਭੁਪਿੰਦਰ ਸਿੰਘ , ਗੁਰਮੀਤ ਸਿੰਘ,ਸਤਵੰਤ ਸਿੰਘ ,ਸੁਸ਼ੀਲ ਕੁਮਾਰ ਸ਼ਾਮਿਲ ਹੋਏ ਜਦਕਿ ਆਸਟ੍ਰੇਲੀਆ ਤੋਂ  ਰਣਜੀਤ ਸਿੰਘ ਢਿੱਲੋਂ ਨੇ ਆਨਲਾਈਨ ਹੋਕੇ ਵਧਾਈ ਦਿੱਤੀ ।

ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ


Post a Comment

Previous Post Next Post