ਇਸ ਦੇ ਨਾਲ ਹੀ ਨਵੇਂ ਜੁਆਇਨ ਕੀਤੇ ਸਾਥੀਆਂ ਸ. ਸੁਖਵਿੰਦਰ ਸਿੰਘ, ਜਗਤਾਰ ਸਿੰਘ, ਜਗਦੀਪ ਸਿੰਘ, ਜਸਬੀਰ ਸਿੰਘ, ਕਾਮਨਾ ਤੰਵਰ ਅਤੇ ਰਵਿੰਦਰ ਕੁਮਾਰ ਦਾ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਬਲਾਕ ਪ੍ਰਧਾਨਾਂ ਵਿਚੋਂ ਪੇਹੋਵਾ ਬਲਾਕ ਪ੍ਰਧਾਨ ਗੁਰਦੇਵ ਸਿੰਘ, ਥਾਨੇਸਰ ਬਲਾਕ ਪ੍ਰਧਾਨ ਗੁਰਤੇਜ ਸਿੰਘ, ਸ਼ਾਹਬਾਦ ਬਲਾਕ ਪ੍ਰਧਾਨ ਮੇਹਰਬਾਨ ਸਿੰਘ ਅਤੇ ਲਾਡਵਾ ਬਲਾਕ ਪ੍ਰਧਾਨ ਪ੍ਰਿਥਪਾਲ ਸਿੰਘ ਨੇ ਆਪਣੇ ਆਪਣੇ ਬਲਾਕ ਦੀ ਰਿਪੋਰਟ ਪੇਸ਼ ਕੀਤੀ ਅਤੇ ਬਲਾਕਾਂ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਹਰਜੀਤ ਸਿੰਘ ਗਿੱਲ ਨੇ ਵੀ ਬੜੇ ਸੁਲਝੇ ਸ਼ਬਦਾਂ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਲ੍ਹਾ ਵਿਤ ਸਕੱਤਰ ਕੰਵਲਜੀਤ ਕੌਰ ਨੇ ਸੰਗਠਨ ਦੀ ਤਿੰਨ ਸਾਲੀ ਮੈਂਬਰਸ਼ਿਪ ਇਕੱਠੀ ਕਰਨ ਲਈ ਦਿਸ਼ਾ ਨਿਰਦੇਸ਼ ਦਿੰਦੇ ਹੋਏ ਸਾਰੇ ਬਲਾਕ ਪ੍ਰਧਾਨਾਂ ਨੂੰ ਰਸੀਦਾਂ ਦਿੱਤੀਆਂ। ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਮੁਲਤਾਨੀ ਨੇ ਸਾਰੇ ਮੁੱਦਿਆਂ ਉੱਤੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਾਥੀਆਂ ਵੱਲੋਂ ਪੇਸ਼ ਕੀਤੀਆਂ ਸਮੱਸਿਆਵਾਂ ਦੇ ਨਿਧਾਨ ਬਾਰੇ ਵੀ ਚਰਚਾ ਕੀਤੀ ਅਤੇ ਮੀਟਿੰਗ ਵਿਚ ਮੌਜੂਦ ਸਾਥੀਆਂ ਦੀ ਸਹਿਮਤੀ ਨਾਲ ਜ਼ਿਲ੍ਹਾ ਕਾਰਜਕਾਰਨੀ ਵਿਚ ਬਦਲਾਅ ਅਤੇ ਵਿਸਥਾਰ ਕੀਤਾ ਗਿਆ। ਅਖੀਰ ਜ਼ਿਲਾ ਪ੍ਰਧਾਨ ਵੱਲੋਂ ਮੀਟਿੰਗ ਵਿਚ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿਚ ਜਗਦੀਪ ਮੁਲਤਾਨੀ, ਮਨਪ੍ਰੀਤ ਕੌਰ, ਇੰਦਰਜੀਤ ਸਿੰਘ, ਪ੍ਰੀਤਪਾਲ ਸਿੰਘ ਬਾਜਵਾ, ਕੰਵਲਜੀਤ ਕੌਰ, ਡਾ. ਹਰਜੀਤ ਸਿੰਘ ਗਿੱਲ, ਰੇਖਾ ਰਾਣੀ ਤੋਂ ਇਲਾਵਾ ਡਾ. ਗੁਰਦੀਪ ਕੌਰ, ਗੀਤਾ ਰਾਣੀ, ਅਮਨਦੀਪ ਕੌਰ, ਗੁਰਮੀਤ ਕੌਰ,ਗੁਰਦੀਪ ਕੌਰ, ਸੁਸ਼ੀਲ ਕੁਮਾਰੀ, ਸਾਹਿਬ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਸੁਸ਼ੀਲ ਕੁਮਾਰ, ਨੀਰੂ, ਪ੍ਰਿਥਪਾਲ ਸਿੰਘ, ਜਸਬੀਰ ਕੌਰ ਅਤੇ ਨਵੇਂ ਸਾਥੀਆਂ ਵਿਚੋਂ ਸੁਖਵਿੰਦਰ ਸਿੰਘ, ਜਗਤਾਰ ਸਿੰਘ, ਜਗਦੀਪ ਸਿੰਘ, ਕਾਮਨਾ ਤੰਵਰ ਅਤੇ ਜਸਬੀਰ ਸਿੰਘ ਮੌਜੂਦ ਰਹੇ।
ਵੱਲੋਂ: ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ, ਇਕਾਈ ਕੁਰੂਕਸ਼ੇਤਰ।